ਹਲਕਾ ਬਰਨਾਲਾ ਦੇ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਪਿੰਡ ਬਾਲੀਆਂ ਵਿਖੇ ਸੰਤ ਬਾਬਾ ਬਾਵਨ ਦਾਸ ਯੂਥ ਸਪੋਰਟਸ ਕਲੱਬ ਵੱਲੋਂ ਆਯੋਜਿਤ ਪੰਜਵੇਂ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਹਾਜਰੀ ਭਰੀ । ਅੱਜ ਟੂਰਨਾਮੈਂਟ ਦਾ ਆਖਰੀ ਦਿਨ ਸੀ ਅਤੇ ਸ੍ਰ. ਕੇਵਲ ਸਿੰਘ ਢਿਲੋਂ ਨੇ ਆਪਣੇ ਰੁਝੇਵਿਆਂ ਕਾਰਨ ਆਪਣੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੂੰ ਆਪਣੀ ਹਾਜਰੀ ਲਵਾਉਣ ਲਈ ਉਚੇਚੇ ਤੌਰ ਤੇ ਭੇਜਿਆ । ਸੰਤ ਬਾਬਾ ਬਾਵਨ ਦਾਸ ਯੂਥ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਚਮਕੌਰ ਸਿੰਘ ਭੱਠਲ, ਰਾਜਵੀਰ ਲਾਡੀ, ਮਨਜਿੰਦਰ ਬਰਾੜ, ਮਨਜਿੰਦਰ ਮਨੀ, ਦੀਪ ਡਾਕਟਰ, ਗੁਰਜੰਟ ਸਿੰਘ ਮੁੰਨਾ ਨੇ ਗੁਰਜੀਤ ਸਿੰਘ ਬਰਾੜ ਦਾ ਸਵਾਗਤ ਕੀਤਾ ਅਤੇ ਆਉਣ ਤੇ ਧੰਨਵਾਦ ਕੀਤਾ । ਗੁਰਜੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੇ ਇਸ ਉਪਰਾਲਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਥ ਕਲੱਬ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਹਨ। ਉਨਾਂ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ 1100 ਰੁਪਏ ਕਲੱਬ ਨੂੰ ਸਹਾਇਤਾ ਰਾਸ਼ੀ ਦਿੱਤੀ । ਸੰਤ ਬਾਬਾ ਬਾਵਨ ਦਾਸ ਯੂਥ ਸਪੋਰਟਸ ਕਲੱਬ ਵੱਲੋਂ ਗੁਰਜੀਤ ਸਿੰਘ ਬਰਾੜ ਦਾ ਮੈਮੈਂਟੋਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਜਿੰਦਰ ਸਿੰਘ ਪੱਪੀ, ਜਸਪਾਲ ਸਿੰਘ ਅਤੇ ਸਾਥੀ ਹਾਜਰ ਸਨ ।
No comments:
Post a Comment