ਗੁਰਜੀਤ ਸਿੰਘ ਬਰਾੜ ਸਿਆਸੀ ਸਕੱਤਰ, ਵਿਧਾਇਕ ਸ੍ਰ. ਕੇਵਲ ਸਿੰਘ ਢਿੱਲੋਂ ਨੇ ਅੱਜ ਪਿੰਡ ਭੱਠਲਾਂ ਦੇ ਗੁਰੂ ਘਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਸੰਪੰਨ ਹੋਣ ਤੇ ਸੰਗਤ ਵਿੱਚ ਹਾਜਰੀ ਭਰੀ । ਇਹ ਗੁਰੂ ਘਰ ਬਾਬਾ ਗੁਲਾਬ ਸਿੰਘ ਦੀ ਯਾਦ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਹੈ । ਬਾਬਾ ਗੁਲਾਬ ਸਿੰਘ ਜੀ ਨੇ ਇਸ ਜਗਾ ਤੇ ਲੰਮਾ ਸਮਾਂ ਤਪ ਕੀਤਾ । ਗੁਰਜੀਤ ਸਿੰਘ ਨੇ ਇਸ ਮੌਕੇ ਤੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਲੋੜ ਹੈ । ਉਨਾਂ ਸ੍ਰ ਕੇਵਲ ਸਿੰਘ ਢਿਲੋਂ ਦੀ ਸੰਗਤ ਵਿੱਚ ਹਾਜਰੀ ਲਵਾਈ ।ਇਸ ਸਮਾਗਮ ਵਿੱਚ ਸੰਗਤ ਨੇ ਗੁਰਜੀਤ ਸਿੰਘ ਦਾ ਸਿਰੋਪਾਉ ਨਾਲ ਸਨਮਾਨ ਕੀਤਾ । ਇਸ ਮੌਕੇ ਗੁਰਜੀਤ ਸਿੰਘ ਦੇ ਨਾਲ ਉਨਾਂ ਦੇ ਸਾਥੀਆਂ ਨਰਿੰਦਰ ਸਿੰਘ ਕਾਲਾ,ਗੁਰਜਿੰਦਰ ਸਿੰਘ ਪੱਪੀ, ਅਰਸ਼ਪ੍ਰੀਤ ਸਿੰਘ ਆਦਿ ਨੇ ਵੀ ਗੁਰੂ ਘਰ ‘ਚ ਹਾਜਰੀ ਭਰੀ ।
No comments:
Post a Comment