Tuesday, October 19, 2010

Gurjeet Singh Brar attends Jagran at Dhanaula

ਸ੍ਰ. ਕੇਵਲ ਸਿੰਘ ਢਿਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਧਨੌਲੇ ਵਿਖੇ ਵਿੱਚ ਜਗਰਾਤੇ ਤੇ ਹਾਜਰੀ ਲਵਾਈ।
ਜੈ ਮਾਂ ਕਾਲੀ ਮੰਡਲ ਧਨੌਲਾ ਵੱਲੋਂ ਅੱਜ ਦਾਣਾ ਮੰਡੀ ਧਨੌਲਾ ਵਿੱਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਰਾਤੇ ਦਾ ਆਯੋਜਨ ਕੀਤਾ ਗਿਆ। ਭਜਨ ਮੰਡਲੀਆਂ ਵੱਲੋਂ ਸਾਰੀ ਰਾਤ ਮਾਹਾ ਮਾਈ ਦੇ ਗੁਣਾਂ ਦਾ ਗਾਇਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ । ਇਸ ਮੌਕੇ ਤੇ ਸ੍ਰ. ਕੇਵਲ ਸਿੰਘ ਢਿਲੋਂ ਨੇ ਆਪਣੇ ਰੁਝੇਵਿਆਂ ਕਾਰਨ ਆਪਣੇ ਵੱਲੋਂ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੂੰ ਮਾਤਾ ਦੇ ਦਰਬਾਰ ਦੀ ਹਾਜਰੀ ਭਰਨ ਲਈ ਭੇਜਿਆ।,ਇਸ ਮੌਕੇ ਗੁਰਜੀਤ ਸਿੰਘ ਦੇ ਨਾਲ ਉਨਾਂ ਦੇ ਸਾਥੀਆਂ ਨਰਿੰਦਰ ਸਿੰਘ ਕਾਲਾ,ਗੁਰਜਿੰਦਰ ਸਿੰਘ ਪੱਪੀ, ਅਰਸ਼ਪ੍ਰੀਤ ਸਿੰਘ ਆਦਿ ਨੇ ਵੀ ਮਾਤਾ ਦੇ ਦਰਬਾਰ ‘ਚ ਹਾਜਰੀ ਭਰੀ।ਗੁਰਜੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੇ ਇਸ ਉਪਰਾਲਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਥ ਕਲੱਬ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਹਨ। ਉਨਾਂ ਨੇ ਸ੍ਰ. ਕੇਵਲ ਸਿੰਘ ਢਿਲੋਂ ਵੱਲੋਂ 1100 ਰੁਪਏ ਦਾ ਯੋਗਦਾਨ ਜੈ ਮਾਂ ਕਾਲੀ ਮੰਡਲ ਧਨੌਲਾ ਨੂੰ ਦਿੱਤਾ । ਇਸ ਮੌਕੇ ਪ੍ਰਬੰਧਕਾਂ ਨੇ ਗੁਰਜੀਤ ਸਿੰਘ ਬਰਾੜ ਅਤੇ ਸਾਥੀਆਂ ਦਾ ਸਨਮਾਨ ਮਮੈਂਟੋ ਨਾਲ ਕੀਤਾ।

No comments:

Post a Comment