Wednesday, September 21, 2011
ਪਿੰਡ ਖੁੱਡੀ ਕਲਾਂ ‘ਚ 51 ਮੈਂਬਰੀ ਕਮੇਟੀ ਦਾ ਗਠਨ
ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਵਲ ਸਿੰਘ ਢਿੱਲੋਂ ਵਿਧਾਇਕ, ਹਲਕਾ ਬਰਨਾਲਾ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ ਅਤੇ ਸਰਪੰਚ ਹਰਦੇਵ ਸਿੰਘ ਭੱਠਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੀਟਿੰਗ ਵਿਚ ਪਿੰਡ ਦੀ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਪ੍ਰਸਤ ਦੇ ਤੌਰ ‘ਤੇ ਬਜ਼ੁਰਗ ਆਗੂ ਕਰਤਾਰ ਸਿੰਘ ਸਰਾਂ ਅਤੇ ਹਰਭਜਨ ਸਿੰਘ ਬਾਬਾ ਨੂੰ ਚੁਣਿਆ ਗਿਆ। ਇਸ ਮੀਟਿੰਗ ਦੀ ਅਗਲੀ ਕਾਰਵਾਈ ਵਿਚ ਅਵਤਾਰ ਸਿੰਘ ਤਾਰੀ ਪ੍ਰਧਾਨ ਅਤੇ ਏਕਮ ਸਿੰਘ, ਡਾ. ਕੇਵਲ ਸਿੰਘ, ਬੂਟਾ ਸਿੰਘ ਸਰਾਂ, ਜਸਵੀਰ ਸਿੰਘ ਫ਼ੌਜੀ ਸਟੇਸ਼ਨ ਬਸਤੀ, ਸੁਰਜੀਤ ਸਿੰਘ ਰਾਓ ਪੱਤੀ ਮੀਤ ਪ੍ਰਧਾਨ ਚੁਣੇ ਗਏ। ਜਦਕਿ ਜਨਰਲ ਸਕੱਤਰਾਂ ਵਿਚ ਸੁਰਜੀਤ ਸਿੰਘ ਰਮਦਾਸੀਆ ਪੱਤੀ, ਜਗਦੇਵ ਸਿੰਘ ਬਾਜਵਾ, ਗੁਰਮੇਲ ਸਿੰਘ ਜਮਾਂਦਾਰਾਂ ਕਾ, ਬੀਰਪਾਲ ਸਿੰਘ ਲਾਡੀ ਅਤੇ ਸੁਖਦੇਵ ਸਿੰਘ ਚੁਣੇ ਗਏ। ਜਥੇਬੰਦਕ ਸਕੱਤਰਾਂ ਵਿਚ ਡਾ. ਅਮਰੀਕ ਸਿੰਘ, ਓਮ ਪ੍ਰਕਾਸ਼ ਪੰਡਤ, ਹੰਸ ਰਾਜ ਹੰਸਾ, ਰਾਜਵਿੰਦਰ ਸਿੰਘ ਰਾਜੂ ਭੱਟੀ, ਪਰਮਵੀਰ ਸਿੰਘ ਬਾਜਵਾ ਅਤੇ ਜੁਆਇੰਟ ਸਕੱਤਰਾਂ ਵਿਚ ਕਰਤਾਰ ਸਿੰਘ ਦਿਓਲ, ਬਲਵੀਰ ਸਿੰਘ ਪੰਜਗਰਾਈਆਂ, ਜਗਰਾਜ ਸਿੰਘ ਰਾਜੂ, ਜਗਰੂਪ ਸਿੰਘ ਮਾਘੀ ਕਾ ਅਤੇ ਸੁਦਾਗਰ ਸਿੰਘ ਦਿਓਲ ਸ਼ਾਮਲ ਹਨ। ਇਸ ਕਮੇਟੀ ਵਿਚ ਖ਼ਜ਼ਾਨਚੀ ਦੇ ਅਹੁਦੇ ਲਈ ਸੇਵਕ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਡਾ. ਸੱਤਪਾਲ ਸਿੰਘ ਖੁੱਡੀ ਕਲਾਂ ਨੂੰ ਚੁਣਿਆ ਗਿਆ ਜਦਕਿ ਕਾਰਜਕਾਰਨੀ ਦੇ ਮੈਂਬਰਾਂ ਵਿਚ ਬਲਵਿੰਦਰ ਸਿੰਘ ਦਿਓਲ, ਲਾਭ ਸਿੰਘ ਵਿਧੀਆ, ਤਰਸੇਮ ਰਾਜੂ, ਨਿੱਕਾ ਪੰਡਤ, ਦਰਸ਼ਨ ਸਿੰਘ ਮੋਰੀਕਾ, ਮਲਕੀਤ ਸਿੰਘ ਨੰਬਰਦਾਰ, ਭੋਲਾ ਸਿੰਘ ਚਹਿਲ ਕੋਠੇ, ਸਾਧੂ ਸਿੰਘ ਚਹਿਲ, ਜਗਦੇਵ ਸਿੰਘ, ਦਰਸ਼ਨ ਸਿੰਘ ਚੁਣੇ ਗਏ।
Subscribe to:
Post Comments (Atom)
No comments:
Post a Comment