Saturday, August 7, 2010

Kewal Singh Dhillon’s Political Secty. inaugrates the Natak Mela


ਪੰਜ ਪਾਣੀ ਕਲਾ ਮੰਚ ਕਲੱਬ ਧਨੌਲਾ ਵੱਲੋਂ ਸਥਾਨਕ ਗੁਰਦਵਾਰਾ ਰਾਮਸਰ ਚੋਕ ਮੇਨ ਬਾਜਾਰ ਵਿਖੇ ਸ਼ਹੀਦ ਉਧਮ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਨਾਟਕ ਮੇਲਾ ਕਰਵਾਇਆ ਗਿਆ । ਇਸ ਨਾਟਕ ਮੇਲੇ ਦਾ ਉਦਘਾਟਨ ਸ੍ਰ. ਕੇਵਲ ਸਿੰਘ ਢਿਲੋਂ ਦੇ ਰਾਜਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੇ ਰੀਬਨ ਕੱਟ ਕੇ ਕੀਤਾ। ਉਨਾਂ ਇਸ ਮੌਕੇ ਤੇ ਵੱਲੋਂ ਪੰਜ ਪਾਣੀ ਕਲਾ ਮੰਚ ਕਲੱਬ ਧਨੌਲਾ ਨੂੰ 2100 ਰੁਪਏ ਨਕਦ ਸਹਾਇਤਾ ਰਾਸ਼ੀ ਵੀ ਦਿੱਤੀ। ਸ਼ਹੀਦ ਊਧਮ ਸਿੰਘ ਦੀ ਤਸਵੀਰ ਅੱਗੇ ਸ਼ਮਾਂ ਰੌਸ਼ਨ ਨਾਇਬ-ਤਹਿਸੀਲਦਾਰ ਸ੍ਰੀ ਕੰਵਰਜੀਤ ਪੁਰੀ ਨੇ ਕੀਤੀ ਅਤੇ ਕਲੱਬ ਨੂੰ 1100 ਰੁਪਏ ਦੀ ਨਕਦ ਸਹਾਇਤਾ ਵੀ ਦਿਤੀ । ਗੁਰਜੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਜਿਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਾਟ ਮੇਲਿਆਂ ਦੀ ਮਹੱਤਤਾ ਤੇ ਵਿਸਥਾਰ ਵਿੱਚ ਰੌਸ਼ਨੀ ਪਾਈ ਉਥੇ ਉਨਾਂ ਨੇ ਹਲਕਾ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਦੁਆਰਾ ਕੀਤੇ ਗਏ ਵਿਕਾਸ ਕੰਮਾਂ ਬਾਰੇ ਵਿਸਥਾਰਿਤ ਜਾਣਕਾਰੀ ਦਿਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਪੀ ਸੰਧੂ, ਧੰਨਾ ਸਿੰਘ, ਸਾਬਕਾ ਸਰਪੰਚ ਧਨੌਲਾ ਖੁਰਦ ਗੁਰਮੇਲ ਸਿੰਘ, ਰਾਜਿਦਰਪਾਲ ਰਾਜੀ ਠੇਕੇਦਾਰ, ਡਾ. ਸੰਨੀ ਸਦਿਉੜਾ, ਕਰਮਜੀਤ ਸਾਗਰ ਆਦਿ ਹਾਜਰ ਸਨ। . ਅਜਮੇਰ ਔਲਖ ਦੇ ਲਿਖੇ ਨਾਟਕ ਖੇਡੇ ਗਏ ਅਤੇ ਕਈ ਕੋਰਿਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ । ਅੰਤ ਵਿੱਚ ਸ੍ਰ. ਕੇਵਲ ਸਿੰਘ ਢਿਲੋਂ ਦੇ ਰਾਜਸੀ ਸਕੱਤਰ ਗੁਰਜੀਤ ਸਿੰਘ ਬਰਾੜ ਨੂੰ ਟਰੌਫੀ ਦੇ ਕੇ ਸਨਮਾਨਿਤ ਕੀਤਾ ਗਿਆ।

1 comment:

  1. Bahut hee vadhya uprala hai natak karvauna....
    Stage te khede natakan da aapna hee rang te vakhra hee anand hunda hai.
    Pehle Natak Mele da udhghatan karan dee Gurjeet tanu bahut-bahut vadhayee.
    Mubarkan!!!!

    ReplyDelete